![azlyrics.biz](https://azlyrics.biz/assets/logo.png)
tegi pannu - trust issues lyrics
[chorus]
ਹੋ ਰਾਤੀਂ ਕੱਲਾ ਬਹਿ ਕੇ ਗਿਣਦਾ ਮੈਂ ਤਾਰਿਆਂ ਨੂੰ
ਉਂਗਲ਼ਾਂ ‘ਤੇ ਗਿਣਾਂ ਤੇਰੇ ਲਾਰਿਆਂ ਨੂੰ
ਕਿਉਂ ਨਹੀਂ ਪਹਿਲਾਂ ਵਾਙੂ ਮਿਲਦੇ ਅਸੀਂ
ਇੱਕ ਦੂਜੇ ਉੱਤੇ ਰਿਹਾ ਨਾ ਯਕੀਨ
[bridge]
ਓ ਵੱਖ ਸਾਡੇ ਹੋ ਗਏ ਆ ਰਾਹ ਨੀ
ਸਦਰਾਂ ਦੇ ਵਾਙੂ ਰੁਲ਼ੇ ਚਾਅ ਨੀ
ਜਿਵੇਂ ਸੋਕਿਆਂ ਨੂੰ ਤਰਸੇ ਕਣੀ
ਇੱਕ ਦੂਜੇ ਉੱਤੇ ਰਿਹਾ ਨਾ ਯਕੀਨ
(ਕਦੇ ਕੱਲਾ ਬਹਿ ਕੇ ਗਿਣਦਾ ਮੈਂ ਤਾਰਿਆਂ ਨੂੰ)
(ਓ ਉਂਗਲ਼ਾਂ ਤੇ ਗਿਣਾਂ ਤੇਰੇ ਲਾਰਿਆਂ ਨੂੰ)
[verse 1]
ਹਾਂ ਜਿਸਮਾਂ ਦੀ ਭੁੱਖ ਤੈਨੂੰ ਵੇਖ ਲੱਥਦੀ
ਰੀਝਾਂ ਨਾਲ ਰੱਬ ਨੇ ਬਣਾਈ ਲਗਦੀ
ਹੋਣਾ ਰੱਬ ਨੂੰ ਤਰਸ ਵੀ ਆਇਆ
ਵੱਖ ਹੋਣ ਲੱਗੇ ਹੋਣਾ ਪਛਤਾਇਆ
ਚੇਤੇ ਆਉਂਦੇ ਪਲ ਨਾਲ ਜੋ ਬਿਤਾਏ
ਇੱਕ ਦੂਜੇ ਨੂੰ ਐ ਕੌਣ ਸਮਝਾਏ
[chorus]
ਹੋ ਰਾਤੀਂ ਕੱਲਾ ਬਹਿ ਕੇ ਗਿਣਦਾ ਮੈਂ ਤਾਰਿਆਂ ਨੂੰ
ਉਂਗਲ਼ਾਂ ‘ਤੇ ਗਿਣਾਂ ਤੇਰੇ ਲਾਰਿਆਂ ਨੂੰ
(ਉਂਗਲ਼ਾਂ ‘ਤੇ ਗਿਣਾਂ ਤੇਰੇ ਲਾਰਿਆਂ ਨੂੰ)
[verse 2]
ਹੋ ਕੀਹਦੇ ਨਾਮ ਦੀ ਐ ਗਾਨੀ ਦੱਸ ਸੋਹਣੀਏ ਨੀ ਗਲ਼ ਵਿਚ ਪਾਈ ਹੋਈ ਐ (ਪਾਈ ਹੋਈ ਐ)
ਹਾਂ ਤੇਰਾ ਕਰਦਾ ਐ ਹੋਣਾ ਪੂਰਾ ਚਾਅ, ਗੱਲ੍ਹਾਂ ‘ਤੇ ਲਾਲੀ ਛਾਈ ਹੋਈ ਐ (ਛਾਈ ਹੋਈ ਐ)
ਹੋ ਕਿਵੇਂ ਪਾੜ ਦੇਵਾਂ ਸਾਰੇ ਅੱਜ ਵਰਕੇ ਹੀ
ਲਿਖੇ ਪਏ ਆ ਗੀਤ ਤੇਰੇ ਕਰਕੇ ਹੀ
[chorus]
ਇੱਕ ਦੂਜੇ ਉੱਤੇ ਰਿਹਾ ਨਾ ਯਕੀਨ
ਕਿਉਂ ਨਹੀਂ ਪਹਿਲਾਂ ਵਾਙੂ ਮਿਲਦੇ ਅਸੀਂ
ਹੋ ਰਾਤੀਂ ਕੱਲਾ ਬਹਿ ਕੇ ਗਿਣਦਾ ਮੈਂ ਤਾਰਿਆਂ ਨੂੰ
ਉਂਗਲ਼ਾਂ ‘ਤੇ ਗਿਣਾਂ ਤੇਰੇ ਲਾਰਿਆਂ ਨੂੰ
[outro]
(ਹੋ ਰਾਤੀਂ ਕੱਲਾ ਬਹਿ ਕੇ)
(ਉਂਗਲ਼ਾਂ ਤੇ)
(ਹਾਂ, ਹਾਂ)
Random Lyrics
- ebubé - where i wanna be lyrics
- evíc - intentar lyrics
- marie xo - falling into you lyrics
- pyrythekid & axel kala - aika pient lyrics
- low budget shit - comeback pt. 1 lyrics
- slivin - the king failed lyrics
- promessa - acqua del mare lyrics
- arch enemy - paper tiger lyrics
- nic d - awkward lyrics
- frieda - jamais parfaite lyrics