
varinder khaira - urea lyrics
ਨੀ ਤੰੂ ਟੱਕੇ ਟੱਕੇ ਉਤੇ ਫਿਰੇ ਵਿਕਦੀ,
ਜਿਵੇਂ ਚਿੱਟਾ ਅੱਜ ਵਿਕਦਾ ਏ ਪੰਜਾਬ ‘ਚ,
ਤੇਰੇ ਵਿੱਚ ਵੀ ਕੋਈ nri ਬੋਲਦਾ,
ਜਿਵੇ ਸਿਵ ਸੈਨਾ ਬੋਲੇ ਸਿਧੂ ਸਾਬ ‘ਚ,
ਕਿਤੇ ਬੈਠਾ ਸੀ ਕਰਾਚੀ ‘ਚ ਲਦੇਨ ਚੱਕ ਤਾ,
ਤੇਰੀ ਅੱਖ ਦੀ usa ਜਿੰਨੀ ਮਾਰ ਨੀ,
ਜਿਵੇ ਮੁੱਕਿਆ ਪੰਜਾਬ ‘ਚੋਂ ਯੂਰੀਆ,
ਤੇਰੇ ਦਿਲ ਵਿੱਚੋ ਮੁੱਕਿਆ ਪਿਆਰ ਨੀ,
ਸਾਨੰੂ ਉਤੋਂ ਉਤੋਂ ਲਾਰੇ ਲਾਂਉਦੀ ਨੱਡੀਏ,
ਜਿਵੇ ਲੌਕਾ ਨੰੂ ਪੰਜਾਬ ਸਰਕਾਰ ਨੀ,-2
ਮੈਂ ਤਾ ਤੈਨੰੂ ਸੀ ਆਪਣਾ ਰੱਬ ਮੰਨਿਆ,
ਜਿਵੇ ਅੰਨਪ੍ਹੜ ਬਾਬਿਆ ਨੰੂ ਮੰਨਦਾ,
ਨੀ ਤੰੂ ਲਾਰਾ ਲਾ ਕੇ ਚੜ੍ਹ ਗੀ ਜਹਾਜ ਹਾਏ,
ਜਿਵੇ ਮੌਦੀ ਨੇ ਲਾਇਆ ਏ ਕਾਲੇ ਧੰਨ ਦਾ,-2
ਮਾਨ ਐਪੀ ਲਾਉਦਾਂ ਅੱਣਖਾ ਦਾ ਚਾਦਰਾ,
ਨਾ ਭੱਜੇ ਰਾਮਦੇਵ ਵਾਗੋ ਪਾ ਕੇ ਸਲਵਾਰ ਨੀ,
ਜਿਵੇ ਮੁੱਕਿਆ ਪੰਜਾਬ ‘ਚੋਂ ਯੂਰੀਆ,
ਤੇਰੇ ਦਿਲ ਵਿੱਚੋ ਮੁੱਕਿਆ ਪਿਆਰ ਨੀ,
ਸਾਨੰੂ ਉਤੋਂ ਉਤੋਂ ਲਾਰੇ ਲਾਂਉਦੀ ਨੱਡੀਏ,
ਜਿਵੇ ਲੌਕਾ ਨੰੂ ਪੰਜਾਬ ਸਰਕਾਰ ਨੀ,-2
ਪਾਇਆ ਮੇਰੇ ਉੱਤੇ ਮਿੱਠੀਆ ਗੱਲਾ ਦਾ ਬੁਰਕਾ,
ਜਿਵੇ ਪਾਉਣ ਮੁਟਿਆਰਾ ਤਾਲੀਬਾਨ ‘ਚ,
ਨੀ ਤੰੂ ਦਿਲ ‘ਚ ਫਰੇਬ ਰਹੀ ਪਾਲਦੀ,
ਜਿਵੇਂ ਅੱਤਵਾਦ ਪਲੇ ਪਾਕਿਸਤਾਨ ‘ਚ-2
ਨੀ ਤੰੂ ਹੋ ਗਈ ਬੇਰਹਿਮ ਵਾਗ ਅੱਤਵਾਦੀਆਂ,
ਜਿੰਨ੍ਹਾ ਪੇਸਾਵਰ ‘ਚ ਬੱਚੇ ਦਿੱਤੇ ਮਾਰ ਨੀ,
ਜਿਵੇ ਮੁੱਕਿਆ ਪੰਜਾਬ ‘ਚੋਂ ਯੂਰੀਆ,
ਤੇਰੇ ਦਿਲ ਵਿੱਚੋ ਮੁੱਕਿਆ ਪਿਆਰ ਨੀ,
ਸਾਨੰੂ ਉਤੋਂ ਉਤੋਂ ਲਾਰੇ ਲਾਂਉਦੀ ਨੱਡੀਏ,
ਜਿਵੇ ਲੌਕਾ ਨੰੂ ਪੰਜਾਬ ਸਰਕਾਰ ਨੀ,-2
ਤੇਰਾ ਕੱਲਾ ਕੱਲਾ ਵਾਦਾ ਇੰਜ਼ ਟੁਟਿਆ,
ਜਿਵੇ ਹੁੰਦਾ ਏ ਖਲੌਣਾ ਚਾਏਨਾ ਮਾਲ ਦਾ,
ਮੇਰਾ ਤੇਰੇ ਨਾਲ ਪਿਆਰ ਸੀ ਗਾ ਦਿਲ ਤੌਂ,
ਜਿਵੇਂ india ਨਾਲ ਕੇਜਰੀਵਾਲ ਦਾ,-2
ਗਿਰਗਿਟ ਵਾਗ ਰੰਗ ਤੰੂ ਵਟਾ ਗਈ,
ਜਿਵੇਂ ਦਿੱਲੀ ਹੋ ਗਈ ਸਿੱਖਾ ਨਾਲ ਗਦਾਰ ਨੀ,
ਜਿਵੇ ਮੁੱਕਿਆ ਪੰਜਾਬ ‘ਚੋਂ ਯੂਰੀਆ,
ਤੇਰੇ ਦਿਲ ਵਿੱਚੋ ਮੁੱਕਿਆ ਪਿਆਰ ਨੀ,
ਸਾਨੰੂ ਉਤੋਂ ਉਤੋਂ ਲਾਰੇ ਲਾਂਉਦੀ ਨੱਡੀਏ,
ਜਿਵੇ ਲੌਕਾ ਨੰੂ ਪੰਜਾਬ ਸਰਕਾਰ ਨੀ,-2
ਇੱਕ ਮਨ ਦਿਲ ਦੇਣਾ ਕਿਸੇ ਨੰੂ ਸੈਫ ਨੀ,
ਜਿਵੇ india ‘ਚ ਕੌਮ ਘੱਟ ਗਿਣਤੀ,
ਕੋਟਲੇ ਵਾਲਾ ਸਮਝਾਉ ਗਾ,
ਗੱਲ ਕੱਲੀ ਕੱਲੀ ਗੀਤਾ ਵਿੱਚ ਚਿਣਤੀ,-2
ਮਾਨਾ ਚੱਕੀ ਆ ਕਲਮ,
ak-47 ਨਾ,
ਪਰ ਖੱਪਿਆ ਪਿਆ ਏ ਗੀਤਕਾਰ ਨੀ,
ਜਿਵੇ ਮੁੱਕਿਆ ਪੰਜਾਬ ‘ਚੋਂ ਯੂਰੀਆ,
ਤੇਰੇ ਦਿਲ ਵਿੱਚੋ ਮੁੱਕਿਆ ਪਿਆਰ ਨੀ,
ਸਾਨੰੂ ਉਤੋਂ ਉਤੋਂ ਲਾਰੇ ਲਾਂਉਦੀ ਨੱਡੀਏ,
ਜਿਵੇ ਲੌਕਾ ਨੰੂ ਪੰਜਾਬ ਸਰਕਾਰ ਨੀ,-2
Random Lyrics
- heath cottengim - photosynthesis rap lyrics
- friday - dont be like me lyrics
- rabah donquishoot (رابح) - la bataille d'alger lyrics
- weaver - welcome! lyrics
- the impulse - out of control lyrics
- lany - ilysb (stripped) lyrics
- the adventures of duane & brando - barbie lyrics
- with confidence - voldemort lyrics
- dudek p56 - ballada lyrics
- skull feat. sizzla - get rich lyrics