azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

b praak – maan bharya lyrics

Loading...

ਵੇ ਮੈਥੋਂ ਤੇਰਾ ਮੰਨ ਭਰਿਆ
ਮੰਨ ਭਰਿਆ, ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾ
ਵੇ ਮੈਥੋਂ ਤੇਰਾ ਮੰਨ ਭਰਿਆ
ਮੰਨ ਭਰਿਆ, ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾ
ਗੱਲ+ਗੱਲ ‘ਤੇ ਸ਼ੱਕ ਕਰਦੈ
ਐਤਬਾਰ ਜ਼ਰਾ ਵੀ ਨਹੀਂ
ਹੁਣ ਤੇਰੀਆਂ ਅੱਖੀਆਂ ‘ਚ
ਮੇਰੇ ਲਈ ਪਿਆਰ ਜ਼ਰਾ ਵੀ ਨਹੀਂ
ਮੇਰਾ ਤੇ ਕੋਈ ਹੈ ਨਹੀਂ ਤੇਰੇ ਬਿਨ
ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾ
ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ
ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈ
ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ
ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈ
ਤੂੰ ਵਕਤ ਨਹੀਂ ਦਿੰਦਾ ਮੈਨੂੰ ਅੱਜਕਲ ਦੋ ਪਲ ਦਾ
ਤੈਨੂੰ ਪਤਾ ਨਹੀਂ ਸ਼ਾਇਦ ਇਸ਼ਕ ਵਿੱਚ ਇੰਜ ਨਹੀਂ ਚੱਲਦਾ
ਮੈਨੂੰ ਤੂੰ ਜੁੱਤੀ ਥੱਲੇ ਰੱਖਦੈ
jaani ਲੋਕਾਂ ਅੱਗੇ ਬਣਨਾ ਵਿਚਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾ
ਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸੱਕਦੀ ਤੈਨੂੰ
ਤਾਂਹੀ ਤਾਂ ਉਂਗਲਾਂ ‘ਤੇ ਰੋਜ਼ ਨਚਾਉਨੈ ਮੈਨੂੰ
ਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸੱਕਦੀ ਤੈਨੂੰ
ਤਾਂਹੀ ਤਾਂ ਉਂਗਲਾਂ ‘ਤੇ ਰੋਜ਼ ਨਚਾਉਨੈ ਮੈਨੂੰ
ਅਗਲੇ ਜਨਮ ਵਿਚ ਅੱਲ੍ਹਾ ਐਸਾ ਖੇਲ ਰਚਾ ਕੇ ਭੇਜੇ
ਮੈਨੂੰ ਤੂੰ ਬਣਾਕੇ ਭੇਜੇ, ਤੈਨੂੰ ਮੈਂ ਬਣਾਕੇ ਭੇਜੇ
ਵੇ ਫ਼ਿਰ ਤੈਨੂੰ ਪਤਾ ਲਗਣਾ
ਕਿਵੇਂ ਪੀਤਾ ਜਾਂਦੈ ਪਾਣੀ ਖਾਰਾ+ਖਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾ
ਵੇ ਮੈਥੋਂ ਤੇਰਾ ਮੰਨ ਭਰਿਆ



Random Lyrics

HOT LYRICS

Loading...